ऑस्ट्रेलिया

ਪਿੰਡ ਚਕਰ ਦੇ 12 ਪਰਿਵਾਰ ਕਾਂਗਰਸ ਛੱਡਕੇ  ਸ੍ਰੋਮਣੀ ਅਕਾਲੀ ਦਲ “ਚ ਸ਼ਾਮਲ–

ਲੋਕ ਪੰਜਾਬ ਚੋਂ ਕਾਂਗਰਸ ਦਾ ਬਿਸਤਰਾ ਗੋਲ ਕਰਨ ਲਈ ਤਿਆਰ ਬੈਠੇ ਹਨ। (ਐੱਸ ਆਰ ਕਲੇਰ)

ਜਗਰਾਉਂਂ (ਵਰਿਆਮ ਹਠੂਰ) ਬੀਤੇ ਦਿਨ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਲੋਕ-ਪੱਖੀ ਕੀਤੇ ਵੱਡੇ 13 ਐਲਾਨਾ ਤੋਂ ਪ੍ਰਭਾਵਿਤ ਹੋ ਕਿ ਅੱਜ ਪਿੰਡ ਚਕਰ ਤੋਂ 12 ਪਰਿਵਾਰ ਧਰਮਿੰਦਰ ਸਿੰਘ ਰਾਜੂ, ਮਾਲਟਾ ਸਿੰਘ, ਕੇਵਲ ਸਿੰਘ, ਜਗਸੀਰ ਸਿੰਘ, ਗੁਰਚਰਨ ਸਿੰਘ, ਹਰਦੀਪ ਸਿੰਘ ਕਿੰਗਰਾ, ਇੰਦਰ ਸਿੰਘ, ਅਜਮੇਰ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਸੁਖਵਿੰਦਰ ਕੌਰ ਅਤੇ ਬਲਵੰਤ ਕੌਰ ਕਾਂਗਰਸ ਪਾਰਟੀ ਨੂੰ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ, ਪਾਰਟੀ ਵਿੱਚ ਸ਼ਾਮਲ ਕਲਨ ਸਮੇਂ ਹਲਕਾ ਇੰਚਾਰਜ ਸ਼੍ਰੀ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ ਤੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਧਰਮਿੰਦਰ ਸਿੰਘ ਰਾਜੂ ਨੇ ਕਾਂਗਰਸ ਸਰਕਾਰ ਦੇ ਪੰਜਾਬੀਆ ਨਾਲ ਕੀਤੇ ਝੂਠੇ ਵਾਅਦਿਆਂ ਵਿਰੁੱਧ ਸਖਤ ਸ਼ਬਦਾ ਵਿੱਚ ਨਿੰਦਿਆ ਕਰਦੇ ਹੋਏ ਦੱਸਿਆ ਕਿ ਕਾਂਗਰਸ ਨੇ ਝੂਠੇ ਵਾਅਦਿਆਂ ਦੇ ਜਾਲ ਵਿੱਚ ਲੋਕਾਂ ਨੂੰ ਫਸਾ ਕੇ ਸਰਕਾਰ ਬਣਾਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਕਹਿਣੀ ਅਤੇ ਕਰਨੀ ਦੇ ਪੱਕੇ ਹਨ। ਉਹਨਾਂ ਜੋ ਕਿਹਾ ਉਹ ਕਰਕੇ ਵੀ ਵਿਖਾਇਆ ਹੈ। ਗੱਲਬਾਤ ਕਰਦਿਆਂ ਸ਼੍ਰੀ ਐੱਸ ਆਰ ਕਲੇਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੁਰਸੀ ਖਾਤਰ ਚੋਣਾਂ ਮੌਕੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਜਿੰਨ੍ਹਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਜਿਸ ਕਰਕੇ ਲੋਕਾਂ ਦਾ ਕਾਂਗਰਸ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ। ਤੇ ਲੋਕ ਪੰਜਾਬ ਚੋਂ ਕਾਂਗਰਸ ਸਰਕਾਰ ਦਾ ਬਿਸਤਰਾ ਗੋਲ ਕਰਨ ਲਈ ਤਿਆਰ ਬੈਠੇ ਹਨ। ਇਹ ਸ਼ਾਮਲ ਹੋਣ ਵਾਲੇ ਪਰਿਵਾਰ ਵੀ ਕਾਂਗਰਸ ਪਾਰਟੀ ਨਾਲ ਸਬੰਧਤ ਸਨ। ਅੰਤ ਵਿੱਚ ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਹਰ ਆਗੂ ਅਤੇ ਵਰਕਰ ਨੂੰ ਬਣਦਾ ਮਾਣ ਸਤਿਕਾਰ ਪਾਰਟੀ ਵੱਲੋਂ ਹਮੇਸ਼ਾਂ ਦੀ ਤਰ੍ਹਾਂ ਦਿੱਤਾ  ਜਾਵੇਗਾ, ਇਸ ਮੌਕੇ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਜਥੇਦਾਰ ਮਲਕੀਤ ਸਿੰਘ ਹਠੂਰ, ਸਾਬਕਾ ਸਰਪੰਚ ਰਣਧੀਰ ਸਿੰਘ ਚਕਰ, ਬਲਰਾਜ ਸਿੰਘ ਗਿੱਲ ਚਕਰ, ਭਗਵਾਨ ਸਿੰਘ ਚਕਰ, ਦਰਸ਼ਨ ਸਿੰਘ ਪੰਡਤ, ਮਹਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਬੁੱਧ ਸਿੰਘ, ਸਮੇਤ ਹੋਰ ਵਰਕਰ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button