पंजाब

ਅਕਾਲੀ ਲੀਡਰਸ਼ਿੱਪ ਨੇ ਐੱਸ ਆਰ ਕਲੇਰ ਦੀ ਚੰਗੀ ਸਿਹਤ ਅਤੇ ਚੜ੍ਹਦੀ ਕਲਾ ਲਈ ਕੀਤੀ ਅਰਦਾਸ–

2022 ਦੀਆਂ ਵਿਧਾਨ ਸਭਾ ਚੋਣਾਂ ਦਾ ਕੀਤਾ ਆਗਾਜ਼–

ਜਗਰਾਉਂ, (ਵਰਿਆਮ ਹਠੂਰ) ਵਿਧਾਨ ਸਭਾ ਹਲਕਾ ਜਗਰਾਉਂ ਦੀ ਸਮੁੱਚੀ ਲੀਡਰਸ਼ਿੱਪ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਸ. ਆਰ. ਕਲੇਰ ਦੀ ਸਿਹਤਯਾਬੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ, ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਜਾਪ ਹੋਏ ਤੇ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਅਤੇ ਕਲੇਰ ਦੀ ਤੰਦਰੁਸਤੀ ਲਈ ਹਰ ਇੱਕ ਨੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ, ਇਸ  ਮੌਕੇ ਅਕਾਲੀ ਦਲ ਦੇ (ਦਿਹਾਤੀ) ਪ੍ਰਧਾਨ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੋਂ ਇਲਾਵਾ ਸਾਬਕਾ ਚੇਅਰਮੈਨ, ਸਰਕਲ ਜੱਥੇਦਾਰ, ਸਾਬਕਾ ਪੰਚ, ਸਰਪੰਚ ਤੇ ਇਲਾਕੇ ਭਰ ਦੇ ਮੋਹਤਵਰ ਸਖਸ਼ੀਅਤਾਂ ਨੇ ਆਪਣੀ ਹਾਜ਼ਰੀ ਭਰੀ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ ਤੇ ਸਰਕਲ ਜੱਥੇਦਾਰਾਂ ਨੇ ਕਿਹਾ ਕਿ ਅੱਜ ਲੋਕ ਐਸ.ਆਰ.ਕਲੇਰ ਵੱਲੋਂ ਕੀਤੇ ਕੰਮਾਂ ਨੂੰ ਯਾਦ ਕਰ ਰਹੇ ਹਨ ਤੇ ਉਨ੍ਹਾਂ ਦੇ ਨਿੱਘੇ ਅਤੇ ਮਿਲਾਪੜੇ  ਸੁਭਾਅ ਕਰਕੇ ਅਤੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਕਰਕੇ ਅਤੇ ਹਰ ਇੱਕ ਨਾਲ ਡਟਕੇ ਖੜ੍ਹਨ ਤੋਂ ਇਲਾਵਾ 24 ਘੰਟੇ ਲੋਕਾਂ ਦੀ ਸੇਵਾ ’ਚ ਹਾਜ਼ਰ ਰਹਿਣ ਕਾਰਨ ਉਨ੍ਹਾਂ ਨੂੰ ਜਿਤਾਉਣ ਲਈ ਤਿਆਰ-ਬਰ-ਤਿਆਰ ਹਨ। ਉਨ੍ਹਾਂ ਕਿਹਾ ਕਿ ਅੱਜ ਵਿਧਾਨ ਸਭਾ ਹਲਕਾ ਜਗਰਾਉਂ ’ਚ ਐਸ. ਆਰ. ਕਲੇਰ ਦੇ ਮੁਕਾਬਲੇ ਨਾਂ ਤਾਂ ਕਾਂਗਰਸ ਕੋਲ ਕੋਈ ਲੀਡਰ ਹੈ ਤੇ ਆਮ ਆਦਮੀ ਪਾਰਟੀ ਦਾ ਪਹਿਲਾ ਹੀ ਬੁਰਾ ਹਾਲ ਹੈ। ਇਸ ਮੌਕੇ ਸਮੁੱਚੀ ਲੀਡਰਸ਼ਿੱਪ ਤੋਂ ਇਲਾਵਾ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ ’ਚ 2022 ’ਚ ਐੱਸ.ਆਰ.ਕਲੇਰ ਨੂੰ ਜਿਤਾਉਣ ਦਾ ਪ੍ਰਣ ਕੀਤਾ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦੇ ਕਲੇਰ ਨੇ ਕਿਹਾ ਕਿ ਜ਼ਿੰਦਗੀ ਦੁੱਖਾਂ-ਸੁੱਖਾਂ ਦਾ ਸੁਮੇਲ ਹੈ, ਤੁਸੀ ਮੇਰਾ ਹਰ ਸਮੇਂ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਮਿਲੇ ਪਰਿਵਾਰ ਤੇ ਸਤਿਕਾਰ ਦਾ ਮੈਂ ਹਮੇਸ਼ਾਂ ਰਿਣੀ ਰਹਾਂਗਾ ਤੇ ਤੁਹਾਡੀ ਸੇਵਾ ’ਚ 24 ਘੰਟੇ ਹਾਜ਼ਰ ਰਹਾਂਗਾ। ਇਸ ਮੌਕੇ ਜਥੇਦਾਰ ਮਲਕੀਤ ਸਿੰਘ ਧਾਲੀਵਾਲ ਹਠੂਰ, ਪ੍ਰਧਾਨ ਇੰਦਰਜੀਤ ਸਿੰਘ ਲਾਂਬਾ, ਯੂਥ ਪ੍ਰਧਾਨ ਜੱਟ ਗਰੇਵਾਲ, ਦਲਜੀਤ ਸਿੰਘ ਪੋਨਾ, ਜਤਿੰਦਰ ਸਿੰਘ ਪੋਨਾ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਪਰਮਜੀਤ ਸਿੰਘ ਪੰਮਾ, ਕ੍ਰਿਸ਼ਨ ਕੁਮਾਰ, ਸਤੀਸ਼ ਬੱਗਾ, ਗਗਨਦੀਪ ਸਿੰਘ ਸਰਨਾ, ਕੁਲਬੀਰ ਸਿੰਘ ਸਰਨਾ, ਰਣਵੀਰ ਕੌਰ ਕਲੇਰ, ਸਤਪਾਲ ਕੌਰ ਲੀਲਾਂ, ਚਰਨਜੀਤ ਕੌਰ ਕੋਠੇ ਸ਼ੇਰਜੰਗ, ਜਸਵੀਰ ਕੌਰ ਰਾਮਗੜ੍ਹ ਭੁੱਲਰ, ਇਸ਼ਟਪ੍ਰੀਤ ਸਿੰਘ, ਜੱਥੇਦਾਰ ਗੁਰਚਰਨ ਸਿੰਘ ਗਰੇਵਾਲ, ਦਵਿੰਦਰਜੀਤ ਸਿੰਘ ਸਿੱਧੂ, ਸਤੀਸ਼ ਕੁਮਾਰ ਦੌਧਰੀਆ, ਜਸਵੰਤ ਸਿੰਘ, ਮਨਦੀਪ ਸਿੰਘ ਬਿੱਟੂ, ਪ੍ਰਮਿੰਦਰ ਸਿੰਘ ਚੀਮਾ, ਅਪਾਰ ਸਿੰਘ,  ਦਰਸ਼ਨ ਸਿੰਘ ਗਿੱਲ, ਜਤਿੰਦਰ ਸਿੰਘ ਸਿੱਧਵਾਂ ਖੁਰਦ, ਗੁਰਪ੍ਰੀਤ ਸਿੰਘ ਕਾਉਂਕੇ, ਨਿਰਭੈ ਸਿੰਘ, ਗੁਰਸ਼ਰਨ ਸਿੰਘ ਗਿੱਦੜਵਿੰਡੀ, ਮਨਜਿੰਦਰ ਸਿੰਘ ਮਨੀ ਕਾਉਂਕੇ, ਜੱਗਾ ਸੇਖੋਂ, ਰਾਜੂ ਕਾਉਂਕੇ,  ਸੰਦੀਪ ਸਿੰਘ ਮੱਲ੍ਹਾ, ਬਲਰਾਜ ਸਿੰਘ ਤੇ ਹਰਮੀਤ ਸਿੰਘ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button