ਦੇਸ਼ ਦੇ ਕਿਸਾਨ ਮਜ਼ਦੂਰ ਆਪਣੇ ਹੱਕਾਂ ਤੇ ਡਾਕਾ ਨਹੀ ਵੱਜਣ ਦੇਣਗੇ- (ਆਲ ਇੰਡੀਆ ਕਨਵੀਨਰ)
ਨਵੀਂ ਦਿੱਲੀ-(ਵਰਿਆਮ ਹਠੂਰ) ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਦੀ ਅਗਵਾਈ ਹੇਠ ਜੋ ਕਿਸਾਨੀ ਸੰਘਰਸ਼ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਸਿੰਗੂ ਕੁੰਡਲੀ ਬਾਰਡਰ ਤੇ ਸਾਫ ਪਾਣੀ, ਲੰਗਰਾਂ ਦੀਆਂ ਸੇਵਾਵਾਂ, ਫ੍ਰੀ ਮੈਡੀਕਲ ਕੈਂਪ ਲਗਾਉਣ ਦੇ ਨਾਲ ਨਾਲ ਗੁਰਸੰਗਤਾਂ ਦੇ ਰਹਿਣ ਬਸੇਰੇ ਦੇ ਜੋ ਖਾਸ਼ ਪ੍ਰਬੰਧ ਕੀਤੇ ਗਏ ਹਨ। ਉਹ ਸੇਵਾਵਾਂ ਲਗਾਤਾਰ ਜਾਰੀ ਹਨ। ਤੇ ਗੁਰਸੰਗਤਾਂ ਇਹਨਾਂ ਸੇਵਾਵਾਂ ਦਾ ਲਾਹਾ ਵੀ ਪ੍ਰਾਪਤ ਕਰ ਰਹੀਆਂ ਹਨ। ਤੇ ਡਾਕਟਰੀ ਸਹਾਇਤਾ ਲਈ ਵਿਸ਼ੇਸ਼ ਡਾਕਟਰੀ ਟੀਮ ਲਗਾਤਾਰ ਸੇਵਾਵਾਂ ਨਿਭਾ ਰਹੀ ਹੈ। ਤੇ ਸਮੇਂ ਸਮੇਂ ਨਾਲ ਦਸਤਾਰਾਂ ਦੇ ਲੰਗਰ ਵੀ ਲਗਾਏ ਜਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਪੰਥਕ ਦਲ ਦੇ ਆਲ ਇੰਡੀਆ ਕਨਵੀਨਰ ਜਥੇਦਾਰ ਹਰਚੰਦ ਸਿੰਘ ਚਕਰ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਸੇਵਾਦਾਰਾਂ ਦਾ ਹਰ ਕਦਮ ਅੱਗੇ ਵੱਲ ਹੈ। ਜੋ ਤਨੋਂ ਮਨੋਂ ਸੇਵਾਵਾਂ ਨਿਭਾਉਣ ਲਈ ਤਿਆਰ ਬਰ ਤਿਆਰ ਹਨ। ਜਥੇਦਾਰ ਹਰਚੰਦ ਸਿੰਘ ਚਕਰ ਨੇ ਕਿਹਾ ਕਿ ਖੇਤੀ ਕਨੂੰਨਾਂ ਖਿਲਾਫ਼ ਪਿਛਲੇ 8 ਮਹੀਨਿਆਂ ਤੋਂ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਮਿਹਨਤਕਸ਼ ਕਿਸਾਨ ਮਜ਼ਦੂਰ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਤਾਂ ਜੋ ਉਹਨਾਂ ਦੀ ਰੋਜੀ ਰੋਟੀ ਕਾਰਪੋਰੇਟ ਘਰਾਣਿਆਂ ਦੀਆਂ ਤਿਜੋਰੀਆਂ ਵਿੱਚ ਬੰਦ ਨਾਂ ਹੋ ਕੇ ਰਹਿ ਜਾਵੇ ਜਿਸ ਲਈ ਬਾਅਦ ਵਿੱਚ ਆਪਣੇ ਹੀ ਖੇਤਾਂ ਵਿੱਚੋਂ ਪੈਦਾ ਕੀਤੇ ਅਨਾਜ ਨੂੰ ਲੈਣ ਖਾਤਰ ਮਹਿੰਗੀਆਂ ਕੀਮਤਾਂ ਅਦਾ ਕਰਨੀਆਂ ਪੈਣ, ਤੇ ਲੋਕ ਭੁੱਖਮਰੀ ਦਾ ਸ਼ਿਕਾਰ ਹੋਣਗੇ, ਅੰਤ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਮਜ਼ਦੂਰਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਤਰੱਕੀ ਅਤੇ ਖੁਸ਼ਹਾਲੀ ਚਾਹੀਦੀ ਹੈ ਤਾਂ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਨਾਲ ਚਟਾਨ ਵਾਂਗ ਖੜ੍ਹਨਾ ਪਵੇਗਾ ਤੇ ਤਾਨਾਸ਼ਾਹ ਮੋਦੀ ਹਕੂਮਤ ਦੇ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਕੇ ਸੰਘਰਸ਼ ਦੀ ਲਾਟ ਨੂੰ ਤੇਜ਼ ਕਰਨ ਲਈ ਆਪਣਾ ਅਹਿਮ ਰੋਲ ਅਦਾ ਕਰਨਾ ਪਵੇਗਾ ਇਸ ਮੌਕੇ ਡਾ ਮਤਿੰਦਰ ਸਿੰਘ, ਇੰਟਰਨੈਸ਼ਨਲ ਪੰਥਕ ਦਲ ਦੇ ਜਿਲ੍ਹਾ ਲੁਧਿਆਣਾ ਤੋਂ ਪ੍ਰਧਾਨ ਹਰਕ੍ਰਿਸ਼ਨ ਸਿੰਘ ਕੋਠੇ ਜੀਵੇ (ਜਗਰਾਉਂ),ਜਿਲ੍ਹਾ ਫਿਰੋਜਪੁਰ ਤੋਂ ਪ੍ਰਧਾਨ ਭਾਈ ਜੋਗਿੰਦਰ ਸਿੰਘ, ਰਵਿੰਦਰ ਸਿੰਘ ਕਾਕਾ ਚਕਰ, ਭਾਈ ਕੁਲਦੀਪ ਜੀ, ਅਤੇ ਹੋਰ ਸੇਵਾਦਾਰ ਵੀ ਮੌਜੂਦ ਸਨ।